ਦੋ-ਸੰਧੀ ਸਵਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦੋ-ਸੰਧੀ ਸਵਰ: ਇਸ ਸੰਕਲਪ ਦੀ ਵਰਤੋਂ ਧੁਨੀ-ਵਿਗਿਆਨ ਵਿਚ ਸਵਰਾਂ ਦੇ ਉਚਾਰੇ ਜਾਣ ਦੀ ਵਿਧੀ ਲਈ ਕੀਤੀ ਜਾਂਦੀ ਹੈ। ਦੋ-ਸੰਧੀ ਸਵਰ ਇਕ ਉਚਾਰ-ਖੰਡ ਦੇ ਕੇਂਦਰ ਵਜੋਂ ਵਿਚਰਦੇ ਹਨ। ਦੋ-ਸੰਧੀ ਸਵਰ, ਸਵਰ ਅਤੇ ਉਨ੍ਹਾਂ ਦੇ ਉਤਰਾ-ਚੜ੍ਹਾ ਦਾ ਇਕੱਠ ਹੁੰਦਾ ਹੈ। ਜਦੋਂ ਸਵਰ ਅਤੇ ਉਤਰਾ-ਚੜ੍ਹਾ ਨੂੰ ਪੂਰਨ ਰੂਪ ਵਿਚ ਵੱਖਰੇ ਤੌਰ ’ਤੇ ਸੁਣਿਆ ਜਾ ਸਕੇ ਇਸ ਭਾਂਤ ਦੇ ਵਰਤਾਰੇ ਨੂੰ ਸਵਰ-ਸੰਯੋਗ ਕਿਹਾ ਜਾਂਦਾ ਹੈ ਪਰ ਜਦੋਂ ਉਤਰਾ-ਚੜ੍ਹਾ ਦੀ ਕੋਈ ਵਿਸ਼ੇਸ਼ ਮਹੱਤਤਾ ਨਾ ਹੋਵੇ ਤਾਂ ਇਸ ਭਾਂਤ ਦੇ ਸਵਰ ਜੋੜਿਆਂ ਦੀ ਵਰਤੋਂ ਦੇ ਵਰਤਾਰੇ ਨੂੰ ਦੋ-ਸੰਧੀ ਸਵਰ ਕਿਹਾ ਜਾਂਦਾ ਹੈ ਭਾਵੇਂ ਜਦੋਂ ਇਕ ਉਚਾਰ-ਖੰਡ ਦੇ ਕੇਂਦਰ ਵਜੋਂ ਵਿਚਰਨ ਵਾਲੇ ਦੋ ਸਵਰਾਂ ਵਿਚੋਂ ਪਹਿਲੇ ਸਵਰ ਦੇ ਉਚਾਰਨ ਪਿਛੋਂ ਜੀਭ ਉਸੇ ਸਥਿਤੀ ਤੋਂ ਦੂਜੇ ਸਵਰ ਦੇ ਉਚਾਰਨ ਲਈ ਪਰਤ ਜਾਵੇ ਇਸ ਭਾਂਤ ਦੇ ਵਰਤਾਰੇ ਨੂੰ ਦੋ-ਸੰਧੀ ਸਵਰ ਕਿਹਾ ਜਾਂਦਾ ਹੈ। ਜਦੋਂ ਇਸ ਭਾਂਤ ਦਾ ਵਰਤਾਰਾ ਤਿੰਨ ਸਵਰਾਂ ’ਤੇ ਵਾਪਰਦਾ ਹੋਵੇ ਤਾਂ ਉਸ ਭਾਂਤ ਦੀ ਧੁਨਾਤਮਕ ਸਥਿਤੀ ਨੂੰ ਤ੍ਰੈ-ਸੰਧੀ ਸਵਰ ਕਿਹਾ ਜਾਂਦਾ ਹੈ। ਦੋ-ਸੰਧੀ ਸਵਰਾਂ ਨੂੰ ਉਪਰ ਵਲ ਸੇਧਤ, ਹੇਠਾਂ ਵਲ ਅਤੇ ਕੇਂਦਰੀ ਦੋ-ਸੰਧੀ ਸਵਰ ਕਿਹਾ ਜਾਂਦਾ ਹੈ। ਪੰਜਾਬੀ ਵਿਚ ਦੋ-ਸੰਧੀ ਸਵਰਾਂ ਦੀ ਵਿਚਰਨ ਤਰਤੀਬ ਲਘੂ-ਦੀਰਘ ਹੁੰਦੀ ਹੈ ਜਿਵੇਂ : ਅਈ (ਗ ਅ ਈ), ਅਊ (ਲ ਅ ਊ) ਅਤੇ ਅਏ (ਗ ਅ ਏ)।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.